ਵਿਕਟੋਰੀਆ ਵਿੱਚ ਅੰਡੇ ਜਾਂ ਸ਼ੁਕਰਾਣੂ ਦਾਨੀ ਕਿਉਂ ਬਣੋ?
ਹਰ ਵਿਕਟੋਰੀਆ ਵਾਸੀ ਨੂੰ ਪਰਿਵਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ! ਦਰਅਸਲ, ਹਰ ਛੇ ਵਿੱਚੋਂ ਇੱਕ ਆਸਟ੍ਰੇਲੀਆਈ ਵਿਅਕਤੀ ਗਰਭ-ਧਾਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਦਾ ਹੈ ਅਤੇ ਨਿੱਜੀ ਫਰਟੀਲਿਟੀ ਸੇਵਾਵਾਂ (Private Fertility Services) ਕਈ ਲੋਕਾਂ ਲਈ ਵਧੇਰੇ ਮਹਿੰਗੀਆਂ ਹੋਣ ਕਰਕੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਸਕਦੀਆਂ ਹਨ।
Public Fertility Care ਇੱਕ ਸਰਕਾਰੀ ਫੰਡ ਪ੍ਰਾਪਤ ਸੇਵਾ ਹੈ ਜੋ ਵਧੇਰੇ ਵਿਕਟੋਰੀਆ ਵਾਸੀਆਂ ਲਈ ਪਰਿਵਾਰ ਬਣਾਉਣ ਦੀ ਕੋਸ਼ਿਸ਼ ਕਰਨਾ ਆਸਾਨ ਅਤੇ ਨਿਰਪੱਖ ਬਣਾਉਂਦੀ ਹੈ।
Public Fertility Care ਨਾਲ ਅੰਡੇ ਜਾਂ ਸ਼ੁਕਰਾਣੂ ਦਾਨ ਕਰਕੇ, ਤੁਸੀਂ ਵਿਕਟੋਰੀਆ ਵਾਸੀਆਂ ਲਈ ਪਰਿਵਾਰ ਸ਼ੁਰੂ ਕਰਨਾ ਵਧੇਰੇ ਪਹੁੰਚਯੋਗ ਬਣਾਉਣ ਵਿੱਚ ਮੱਦਦ ਕਰ ਸਕਦੇ ਹੋ।
ਜੇਕਰ ਤੁਸੀਂ ਦਾਨੀ ਬਣਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਅੱਜ ਹੀ ਆਪਣੀ ਦਿਲਚਸਪੀ ਦਰਜ ਕਰੋ।
ਰਾਇਲ ਵੂਮੈਨਜ਼ ਹਸਪਤਾਲ ਦੀ ਪਬਲਿਕ ਫਰਟੀਲਿਟੀ ਕੇਅਰ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ, ਤਾਂ ਜੋ ਤੁਹਾਨੂੰ ਅੰਡੇ ਜਾਂ ਸ਼ੁਕਰਾਣੂ ਦਾਨੀ ਬਣਨ ਦੀ ਪ੍ਰਕਿਰਿਆ ਅਤੇ ਤੁਹਾਡੀ ਯੋਗਤਾ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਉਹ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਉਪਲਬਧ ਹਨ।
ਵਿਕਟੋਰੀਆ ਵਿੱਚ ਅੰਡੇ ਜਾਂ ਸ਼ੁਕਰਾਣੂ ਦਾਨ ਕਰਨ ਲਈ ਕਿਸੇ ਵੀ ਵਿਅਕਤੀ ਨੂੰ ਭੁਗਤਾਨ ਨਹੀਂ ਕੀਤਾ ਜਾ ਸਕਦਾ ਹੈ।

ਪਬਲਿਕ ਫਰਟੀਲਿਟੀ ਕੇਅਰ ਨੂੰ ਤੁਹਾਡੀ ਮੱਦਦ ਦੀ ਕਿਉਂ ਲੋੜ ਹੈ
ਪਬਲਿਕ ਫਰਟੀਲਿਟੀ ਕੇਅਰ ਤੋਂ ਹਰ ਸਾਲ ਹਜ਼ਾਰਾਂ ਵਿਕਟੋਰੀਆ ਵਾਸੀਆਂ ਨੂੰ ਲਾਭ ਹੋਣ ਦੀ ਉਮੀਦ ਹੈ, ਅਤੇ ਤੁਹਾਡਾ ਅੰਡੇ ਜਾਂ ਸ਼ੁਕਰਾਣੂ ਦਾਨ ਕਰਨਾ ਕਿਸੇ ਦੀ ਮਾਤਾ-ਪਿਤਾ ਬਣਨ ਦੀ ਖ਼ਵਾਹਿਸ਼ ਨੂੰ ਹਕੀਕਤ ਬਣਾ ਦੇਵੇਗਾ।
ਜੇਕਰਤੁਸੀਂਮੱਦਦਚਾਹੁੰਦੇਹੋ
ਜੇਕਰ ਤੁਸੀਂ Public Fertility Care ਤੱਕ ਪਹੁੰਚ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਆਪਣੇ ਜੀ.ਪੀ. ਜਾਂ ਸੰਬੰਧਿਤ ਮਾਹਰ ਡਾਕਟਰ ਨਾਲ ਗੱਲ ਕਰੋ ਅਤੇ ਰੈਫ਼ਰਲ ਲੈਣ ਲਈ ਬੇਨਤੀ ਕਰੋ।
ਇਸ ਇਸ਼ਤਿਹਾਰ ਦੀ ਸ਼ਬਦਾਵਲੀ ਨੂੰ ਮਨੁੱਖੀ ਟਿਸ਼ੂ ਕਾਨੂੰਨ 1982 (ਵਿਕਟੋਰੀਆ) ਮਈ 2024 ਦੀ ਧਾਰਾ 40 ਦੀ ਸ਼ਰਤ ਅਨੁਸਾਰ ਸਿਹਤ ਮੰਤਰੀ ਦੁਆਰਾ ਪ੍ਰਵਾਨਗੀ ਦਿੱਤੀ ਗਈ ਹੈ।